Loading...

USL

Signed MoUs for Law

Aug 18, 2021
UCA

West Bengal Meet

Aug 13, 2021
Breaking News

ਆਨ-ਲਾਈਨ ਗਲੋਬਲ ਐਚ. ਆਰ ਸੰਮੇਲਨ 2021 ਦਾ ਜੀ.ਕੇ.ਯੂ ਵਲੋਂ ਸਫਲਤਾ ਪੂਰਵਕ ਆਯੋਜਨ।

GKU

ਅੱਜ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਸੈਂਟਰ ਫਾਰ ਕੈਰੀਅਰ ਡਿਵਲੈਂਪਮੈਂਟ ਐਂਡ ਇੰਟਰਪੈਨਿਉਰਸ਼ਿਪ ਸੈਂਲ ਵਲੋਂ ਡਾ. ਮਮਤਾ ਰਾਏ (ਡੀਨ), ਨਵਦੀਪ ਗਰਗ (ਡਾਇਰੈਕਟਰ) ਦੀ ਦੇਖ ਰੇਖ ਤੇ ਡਾ. ਨੀਲਮ ਗਰੇਵਾਲ ( ਉਪ ਕੁਲਪਤੀ) ਦੀ ਰਹਿਨੁਮਾਈ ਹੇਠ ਆਨ-ਲਾਈਨ ਗਲੋਬਲ ਐਂਚ.ਆਰ ਸੰਮੇਲਨ 2021 ਦਾ ਸਫਲਤਾ ਪੂਰਵਕ ਆਯੋਜਨ ਕੀਤਾ ਗਿਆ। ਇਸ ਸੰਮੇਲਨ ਵਿੱਚ ਭਾਰਤ ਤੋਂ ਇਲਾਵਾ ਵੱਖ-ਵੱਖ ਦੇਸ਼ਾਂ ਦੇ ਨਾਮੀ ਅਦਾਰਿਆਂ ਦੇ 10 ਐਂਚ.ਆਰ ਮੁਖੀਆਂ ਨੇ ਹਿੱਸਾ ਲਿਆ। ਸੰਮੇਲਨ ਦਾ ਆਗਾਜ ਡਾ. ਗਰੇਵਾਲ ਦੇ ਸੁਆਗਤੀ ਭਾਸ਼ਣ ਨਾਲ ਹੋਇਆ, ਆਪਣੇ ਸੁਆਗਤੀ ਭਾਸ਼ਣ ਵਿੱਚ ਉਹਨਾਂ ਜੀ.ਕੇ.ਯੂ ਵਲੋਂ ਇੰਡਸਟਰੀ ਤੇ ਬਾਜਾਰ ਦੀ ਲੋੜ ਅਨੁਸਾਰ ਨਵੇਂ ਤਿਆਰ ਕੀਤੇ ਸਿਲੇਬਸ ਅਤੇ ਟ੍ਰੇਨਿਗ ਸ਼ੈਸ਼ਨਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਹਨਾਂ ਦੇਸ਼ ਵਿੱਚ ਵੱਧ ਰਹੀ ਬੇਰੁਜਗਾਰੀ ਦੀ ਸਮੱਸਿਆ ਨੂੰ ਨੱਥ ਪਾਉਣ ਲਈ ਜੀ.ਕੇ.ਯੂ ਵਲੋਂ ਅਪਣਾਈ ਜਾ ਰਹੀ ਨਵੀਂ ਤਕਨੀਕ ਅਤੇ ਉਦਯੋਗ ਦੀ ਮੰਗ ਅਨੁਸਾਰ ਵਿਦਿਆਰਥੀਆਂ ਦੇ ਹੁਨਰ ਨੂੰ ਤਰਾਸ਼ਣ ਲਈ ਲਗਾਏ ਜਾ ਰਹੇ ਕੈਂਪਾਂ ਬਾਰੇ ਦੱਸਿਆ। ਸੰਮੇਲਨ ਵਿੱਚ ਐੱਮ.ਆਰ.ਐੱਫ ਟਾਇਰ ਦੇ ਸਹਾਇਕ ਮਹਾਂ ਪ੍ਰਬੰਧਕ ਉਸਫ ਐਨਟੋਨੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਵਿਦਿਆਰਥੀ ਨਹੀਂ ਜਾਣਦੇ ਕਿ ਬਾਜਾਰ ਦੀ ਲੋੜ ਕੀ ਹੈ ? ਇਸ ਲਈ ਉਨ੍ਹਾਂ ਵਿਦਿਆਰਥੀਆਂ ਨੂੰ ਸਮੇਂ ਦੀ ਲੋੜ ਅਨੁਸਾਰ ਸਭ ਕੁਝ ਕਰਨ ਲਈ ਪ੍ਰੇਰਿਤ ਕੀਤਾ , ਉਹਨਾਂ ਵਿਦਿਆਰਥੀਆਂ ਨੂੰ ਨਵੇਂ ਉਦਯੋਗ ਲਗਾਉਣ ਲਈ ਕਿਹਾ। ਜੇ.ਕੇ ਟਾਇਰ ਦੇ ਮਹਾਂ ਪ੍ਰਬੰਧਕ ( ਐੱਚ.ਆਰ) ਵਿਕਰਮ ਚੰਦਰਸ਼ੇਖਰ ਨੇ ਵਿਦਿਆਰਥੀਆਂ ਨੂੰ ਆਪਣੇ ਹੁਨਰ ਦੀ ਪਹਿਚਾਣ ਕਰਨ ਲਈ ਅਤੇ ਸਿਲੇਬਸ ਦੇ ਦਾਇਰੇ ਤੋਂ ਬਾਹਰ ਆ ਕੇ ਪੜ੍ਹਨ ਦਾ ਨੁਕਤਾ ਸਾਂਝਾਂ ਕੀਤਾ । ਨੈਟਮੈਜਿਕ ਮੁੰਬਈ ਦੇ ਡਾ. ਦੀਪਕ ਦੇਸ਼ ਪਾਂਡੇ ਨੇ ਆਪਣੇ ਤਜਰਬੇ ਸਾਂਝੇ ਕਰਦੇ ਹੋਏ ਕਿਹਾ ਕਿ ਦੁਨੀਆਂ ਵਿੱਚ ਬਹੁਤ ਸਮੱਸਿਆਵਾਂ ਹਨ, ਪਰ ਤੁਸੀਂ ਹੱਲ ਲੈ ਕੇ ਆਉ, ਸਮੱਸਿਆ ਨਹੀ। ਪਿਨਕੈਮ ਗੁਰੂ ਗਰਾਮ ਦੇ ਮੁੱਖੀ ਅਮਿਤ ਪਾਂਡੇ ਨੇ ਵਿਦਿਆਰਥੀਆਂ ਨੂੰ ਸਾਕਾਰਤਮਕ ਸੋਚ ਵਾਲੇ ਦੋਸਤਾਂ ਦੀ ਸੰਗਤ ਕਰਨ ਲਈ ਕਿਹਾ। ਇਸ ਆਨਲਾਈਨ ਸੰਮੇਲਨ ਨੂੰ ਸਫਲ ਬਣਾਉਣ ਵਿੱਚ ਡਾ. ਜਗਤਾਰ ਸਿੰਘ ਧੀਮਾਨ ( ਪਰੋ. ਵਾਈਸ ਚਾਂਸਲਰ), ਡਾ. ਪੁਸ਼ਪਿੰਦਰ ਸਿੰਘ ਔਲਖ (ਪਰੋ. ਵਾਈਸ ਚਾਂਸਲਰ) ਦਾ ਵਿਸ਼ੇਸ਼ ਸਹਿਯੋਗ ਰਿਹਾ। ਅਖੀਰ ਵਿੱਚ ਨਵਦੀਪ ਗਰਗ ਨੇ ਸਭ ਨੂੰ ਧੰਨਵਾਦੀ ਸਬਦ ਕਹੇ।

Get Upto 50% Scholarship

Apply Now

Admissions Open

Admissions are now open for 2021 batch. You can check scholarship opportunities.

Check Scholarship

Latest Videos

UCET

Video News 1

Jun 2, 2021
View all post
 • 0
  Post
 • 0
  Followers
 • 0
  Followers
 • 0
  Subscriber
 • 0
  Followers
 • 0
  Followers
 • 0
  Post
 • 0
  Comments

Let’s Build The Future Now