Loading...

News Detail

ਜੀ.ਕੇ.ਯੂ. ਨੇ ਮਨਾਇਆ ਰਾਸ਼ਟਰੀ ਪ੍ਰਦੂਸ਼ਣ ਨਿੰਯਤਰਣ ਦਿਹਾੜਾ

Aug 23, 2021 ਅੱਜ ਇਲਾਕੇ ਦੀ ਨਾਮੀ ਵਿਦਿਅਕ ਸੰਸਥਾ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਸੈਂਟਰ ਫ਼ਾਰ ਕੈਰੀਅਰ ਡਿਵੈਲਪਮੈਂਟ ਐਂਡ ਇੰਟਰਪੈਨਿਉਰਸ਼ਿਪ ਸੈੱਲ ਵੱਲੋਂ ਰਾਸ਼ਟਰੀ ਪ੍ਰਦੂਸ਼ਣ ਨਿੰਯਤਰਣ ਦਿਹਾੜਾ ਵਰਸਿਟੀ ਕੈਂਪਸ ਵਿਖੇ ਡਾ. ਮਮਤਾ ਰਾਏ (ਕੁਆਰਡੀਨੇਟਰ) ਦੀ ਰਹਿਨੁਮਾਈ ਹੇਠ ਸਫ਼ਾਈ ਅਭਿਆਨ ਚਲਾ ਕੇ ਮਨਾਇਆ ਗਿਆ। ਇਸ ਵਿੱਚ ਜੰਮੂ ਕਸ਼ਮੀਰ ਤੇ ਅਫਗਾਨਿਸਥਾਨ ਦੇ ਵਿਦਿਆਰਥੀਆਂ ਵੱਲੋਂ ਕੈਂਪਸ ਦੀ ਸਾਫ਼ ਸਫ਼ਾਈ ਕੀਤੀ ਗਈ 'ਤੇ ਨਾਨ-ਬਾਇਉਡੀਗਰੇਡੇਬਲ ਪਲਾਸਟਿਕ ਦੀ ਚੁਗਾਈ ਕਰਕੇ ਨਗਰ ਪਾਲਿਕਾ ਦੇ ਡੰਪ ਵਿੱਚ ਸੁੱਟੀ ਗਈ। ਇਸ ਮੌਕੇ ਡਾ. ਹਰਜਿੰਦਰ ਸਿੰਘ ਰੋਜ਼ (ਉਪ ਕੁਲਪਤੀ) ਨੇ ਵਿਦਿਆਰਥੀਆਂ ਨੂੰ ਬਾਇਉਡੀਗਰੇਡੇਬਲ ਅਤੇ ਨਾਨ-ਬਾਇਉਡੀਗਰੇਡੇਬਲ ਪਲਾਸਟਿਕ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਉਨ•ਾਂ ਦੱਸਿਆ ਕਿ ਭਾਰਤ 'ਚ ਨਾਨ-ਬਾਇਉਡੀਗਰੇਡੇਬਲ ਪਲਾਸਟਿਕ ਦੀ ਮਿਕਦਾਰ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ ਜਿਸ ਕਰਕੇ ਵਾਤਾਵਰਣ ਦਾ ਸੰਤੁਲਨ ਵਿਗੜਦਾ ਜਾ ਰਿਹਾ ਹੈ। ਲੋਕਾਂ ਨੂੰ ਇਸ ਬਾਰੇ ਪੂਰਣ ਜਾਣਕਾਰੀ ਨਾ ਹੋਣ ਕਾਰਣ ਇਸ ਦਾ ਉਪਯੋਗ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਦਿਨ-ਬ-ਦਿਨ ਵੱਧ ਰਿਹਾ ਹੈ, ਜਦਕਿ ਇਹ ਪਲਾਸਟਿਕ, ਲੋਕਾਂ, ਧਰਤੀ ਅਤੇ ਵਾਤਾਵਰਣ ਲਈ ਬਹੁਤ ਜ਼ਿਆਦਾ ਨੁਕਸਾਨ ਦਾਇਕ ਹੈ। ਇਸ ਲਈ ਉਨ•ਾਂ ਵਿਦਿਆਰਥੀਆਂ ਨੂੰ ਪਲਾਸਟਿਕ ਦਾ ਘੱਟੋ-ਘੱਟ ਇਸਤੇਮਾਲ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸਮੂਹ ਵਿਦਿਆਰਥੀਆਂ ਨੇ ਮੈਡਮ ਤਰਨਵੀਰ ਕੌਰ ਦੀ ਅਗਵਾਈ ਹੇਠ ਵਰਸਿਟੀ ਕੈਂਪਸ ਤੇ ਆਲੇ-ਦੁਆਲੇ ਤੋਂ ਪਲਾਸਟਿਕ ਦੀਆਂ ਬੋਤਲਾਂ, ਕੂੜਾ-ਕਰਕਟ ਇਕਠਾ ਕਰਕੇ ਨਗਰ ਪਾਲਿਕਾ ਦੇ ਡੰਪ ਵਿੱਚ ਸੁਟਿਆ। ਇਸ ਸਫ਼ਾਈ ਅਭਿਆਨ ਵਿੱਚ ਡਾ. ਵਰਿੰਦਰ ਸਿੰਘ, ਡਾ. ਕਮਲਜੀਤ ਸਿੰਘ ਤੇ ਲਵਲੀਨ ਸੱਚਦੇਵਾ ਦਾ ਵਿਸ਼ੇਸ਼ ਸਹਿਯੋਗ ਰਿਹਾ।

Let’s Build The Future Now